- page 1
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
One thought on “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ” Go To Your Profile
Leave a Reply
You must be logged in to post a comment.
ਹੁਕਮੀ ਬੰਦੇ ਆਕਾਰ ਕਰ ਕੇ ਭਾਵ ਤਨੋ ਅਤੇ ਜੀਅ ਭਾਵ ਮਨੋ ਕਰ ਕੇ ਉਸ ਦੇ ਹੁਕਮ ਵਿਚ ਹੁੰਦੇ ਹਨ।ਪਰ ਇਹ ਹੁਕਮ ਬਿਆਨ ਦਾ ਨਹੀਂ ਸਗੋਂ ਬੁਝਣ ਦਾ ਵਿਸ਼ਾ ਹੈ। ਜੋ ਇਸ ਨੂੰ ਬੁਝਦਾ ਹੈ,ਉਹ ਹਉਮੈ ਨਹੀਂ ਕਰਦਾ।ਉਸ ਦੀ ਸੋਚ ਵੱਡੀ ਹੁੰਦੀ ਹੈ।ਹੁਕਮੀ ਬੰਦੇ ਉਤਮ ਹੁੰਦੇ ਹਨ ਪਰ ਨੀਚ ਭਾਵ ਨੀਮਾਣੇ ਬਨ ਕੇ ਰਹਿੰਦੇ ਹਨ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}
ਹੁਕਮੀ ਬੰਦਿਆਂ ਨੂੰ ਜੇ ਦੁੱਖ ਵੀ ਮਿਲੇ ਤਾ ਉਸ ਨੂੰ ਸੁੱਖ ਕਰ ਕੇ ਮਾਣਦੇ ਹਨ।
ਇਹ ਪਰਮਾਤਮਾ ਦੀ ਮਰਜੀ ਹੈ ਕਿ ਕਿਸ ਦੀ ਘਾਲਣਾ ਥੰਈ ਪੈਂਦੀ ਹੈ ਤੇ ਕਿਸ ਦੀ ਨਹੀਂ।ਕਾਮਯਾਬੀ ਜਾਂ ਨਾਕਾਮਯਾਬੀ ਪ੍ਰਮਾਣ ਨਹੀਂ ਹੈ ਕਿ ਕੋਈ ਬੰਦਾ ਹੁਕਮੀ ਸੀ ਜਾਂ ਨਹੀਂ।ਅਸਲ ਗੱਲ ਘਾਲਣਾ ਦੀ ਹੈ ਨਾ ਕਿ ਕਾਮਯਾਬੀ ਜਾਂ ਨਾਕਾਮਯਾਬੀ ਦੀ।
ਇਸ ਪਉੜੀ ਵਿਚ ਹੁਕਮੀ ਦਾ ਅਰਥ ਘਾਲਣਾ ਘਾਲਣ ਵਾਲਾ ਢੁੱਕਦਾ ਹੈ।
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥