ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

One thought on “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥”       Go To Your Profile

  1. ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
    ਸਿਰਫ ਚੰਗੇ ਵਿਚਾਰ ਰਖਨੇ ਹੀ ਕਾਫੀ ਨਹੀਂ।ਉਹਨਾਂ ਨੂੰ ਅਮਲੀ ਜਾਮਾ ਪਹੁੰਚਾਣ ਲਈ ਕਿਰਤ ਵੀ ਕਰੋ।ਚੰਗੀ ਸੋਚ ਦੀ ਮੰਜਿਲ ਚੰਗੀ ਕਿਰਤ ਹੈ।
    ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
    ਮੰਨੁਖੀ ਜਨਮ ਚੁਪ ਰਹਿਣ ਲਈ ਨਹੀਂ ਮਿਲਿਆ। ਆਪਣੀ ਚੁਪ ਤੋੜੋ ਅਤੇ ਆਪਣੇ ਵਿਚਾਰਾਂ ਨੂੰ ਬੁਲੰਦ ਆਵਾਜ ਦੇਵੋ।ਧਿਆਨ ਰਹੇ ਕਿ ਜਦੋਂ ਅਸੀ ਕੁਝ ਬੋਲਦੇ ਹਾਂ ਜਾ ਕਰਦੇ ਹਾਂ ਤਾ ਇਸ ਦੇ ਸਾਮਾਜਿਕ ਜਾਂ ਰਾਜਨਿਤਿਕ ਜਾਂ ਦੋਵੇਂ ਪਰਿਣਾਮ ਨਿਕਲਦੇ ਹਨ।
    ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
    ਬਿਨਾ ਸੰਤੋਖ ਨਹੀ ਕੋਊ ਰਾਜੈ।।(279)
    ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
    ਜੇ ਸਿਆਣਫ ਮੰਨ ਬਚ ਕਰਮ ਨੂੰ ਨਹੀਂ ਸੋਧ ਸਕਦੀ ਤਾ ਉਹ ਸਿਆਣਫ ਪਾਰ ਉਤਾਰਾ ਨਹੀਂ ਕਰ ਸਕਦੀ।
    ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
    ਪਰਮਾਤਮਾ ਦਾ ਇਹੋ ਹੁਕਮ ਹੈ ਕਿ ਆਪਣੇ ਆਪ ਨੂੰ ਮੰਨ ਬਚ ਕਰਮ ਕਰ ਕੇ ਸੋਧੌ।

Leave a Reply

Powered By Indic IME