ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ਗਾਵੈ ਕੋ ਦਾਤਿ ਜਾਣੈ ਨੀਸਾਣੁ ॥ਗਾਵੈ ਕੋ ਗੁਣ ਵਡਿਆਈਆ ਚਾਰ ॥ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ਗਾਵੈ ਕੋ ਸਾਜਿ ਕਰੇ ਤਨੁ ਖੇਹ ॥ਗਾਵੈ ਕੋ ਜੀਅ ਲੈ ਫਿਰਿ ਦੇਹ ॥ਗਾਵੈ ਕੋ ਜਾਪੈ ਦਿਸੈ ਦੂਰਿ ॥ਗਾਵੈ ਕੋ ਵੇਖੈ ਹਾਦਰਾ ਹਦੂਰਿ ॥ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥

One thought on “ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥”       Go To Your Profile

  1. ਇਸ ਪਉੜੀ ਵਿਚ ਗੁਰੂ ਸਾਹਿਬ ਆਲਮਾਂ ਦਾ ਤੱਜਰਬਾ ਬਿਆਨ ਕਰਦੇ ਹੋਏ ਅਖੀਰਲੀਆਂ ਚਾਰ ਪਕਤੀਆਂ ਨੂੰ ਦੂਜੀ ਪਊੜੀ ਨਾਲ ਜੋੜਦੇ ਹਨ ਕਿ ਹੁਕਮੀ ਬੰਦਾ ਉਹ ਹੈ ਜੋ ਇਕ ਉਹ ਰਾਹ ਤੋਰਦਾ ਹੈ ਜਿਸ ਤੇ ਚਲ ਕੇ ਬਹੁਤ ਬਖਸ਼ਿਸ਼ਆਂ ਮਿਲਦੀਆਂ ਹਨ ਅਤੇ ਜੀਵਨ ਵਿਗਸਦਾ ਭਾਵ ਪ੍ਰਫੁਲਿਤ ਹੂੰਦਾ ਹੈ।

Leave a Reply

 Type in