ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥

One thought on “ਧਨਿ ਧੰਨਿ ਓ ਰਾਮ ਬੇਨੁ ਬਾਜੈ”       Go To Your Profile

  1. ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥
    ਨਾਮਦੇਵ ਜੀ ਫੁਰਮਾ ਰਹੇ ਹਨ ਕਿ ਉਹਨਾਂ ਲੋਕਾਂ ਦਾ ਜੀਵਨ ਕਿੰਨ੍ਹਾ ਧੰਨ ਹੈ ਜਿਹਨਾਂ ਵਿਚ ਰੱਬ ਆਪ ਬੋਲਦਾ ਹੈ।
    ਜੋ ਆਪਣੇ ਅਂਦਰ ਛੁਪੇ ਰੱਬ ਨਾਲ ਇਕ ਮਿਕ ਹੋ ਗਏ ਹਨ।ਜਿਹਨਾਂ ਦਾ ਜਵਿਨ ਸਂਗੀਤਮਈ ਹੋ ਗਿਆ ਹੈ।
    ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
    ਇਹ ਮਨੁਖੀ ਸਰੀਰ ਧੰਨ ਹੈ ਜਿਸ ਨੂੰ ਰੱਬ ਨੇ ਔਡਿਆ ਹੋਇਆ ਹੈ।
    ਧਨਿ ਧਨਿ ਤੂ ਮਾਤਾ ਦੇਵਕੀ ॥ ਜਹਿ ਗ੍ਰਹਿ ਰਮਈਆ ਕਵਲਾਪਤੀ ॥੨॥
    ਧੰਨ ਉਹ ਉੱਚੀ ਮੱਤ ਹੈ ਜਿਸ ਦੇ ਅਧੀਨ ਕਮਲ ਰੂਪੀ ਮੰਨ ਵਿਚ ਰਾਮ ਨੇ ਨਿਵਾਸ ਕੀਤਾ ਹੈ।
    ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥
    ਧੰਨ ਇਹ ਸੰਸਾਰ ਹੈ,ਜਿਸ ਵਿਚ ਇਸ ਦਾ ਮਾਲਿਕ ਆਪਣੀ ਖੇਡ ਆਪ ਖੇਡ ਰਿਹਾ ਹੈ।
    ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
    ਪ੍ਰਭੂ ਰੰਗ ਵਿਚ ਰੰਗੇ ਮਨੁਖਾਂ ਦੇ ਜੀਵਨ ਵਿਚ ਕਿਰਤ ਵੀ ਹੈ(ਪਰਵਿਰਤੀ ਕਰਮ=Proactive life) ਅਤੇ ਅੰਨਦ ਵੀ ਹੈ।

Leave a Reply

Powered By Indic IME