ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

One thought on “ਭੈਰਉ ਭੂਤ ਸੀਤਲਾ ਧਾਵੈ”       Go To Your Profile

  1. ਇਸ ਸ਼ਬਦ ਵਿਚ ਭਗਤ ਨਾਮਦੇਵ ਜੀ ਪੂਜਾ ਕਰਨ ਵਾਲਿਆਂ ਦਾ ਖੁਲਾਸਾ ਕਰਦੇ ਹਨ ਅਤੇ ਇਸ ਤੋਂ ਅਗਲੇ ਸ਼ਬਦ ਵਿਚ ਜਿਹਨਾਂ ਦੀ ਪੂਜਾ ਹੁੰਦੀ ਹੈ,ਉਹਨਾਂ ਬਾਰੇ ਦਸਦੇ ਹਨ।
    ਜੈਸਾ ਸੇਵੈ ਤੈਸੋ ਹੋਇ ॥੪॥ {ਪੰਨਾ 223}
    ਸ਼ਿਵ,ਸੀਤਲਾ ਆਦਿ ਨੂੰ ਧਿਆਨ ਵਾਲੇ ਧਰਮ ਦੇ ਨਾਮ ਹੇਠ ਜੋ ਕੰਮ ਕਰਦੇ ਹਨ,ਉਹ ਸਬ ਬੇਸਿਰ ਪੈਰ ਦੇ ਹੀ ਹਨ।
    ਛਾਰ ਉਡਾਵੈ ਅਤੇ ਡਉਰੂ ਢਮਕਾਵੈ ਦਾ ਅਰਥ “ਫਿਜੂਲ ਕੰਮ” ਹੀ ਹੈ।
    ਜੋ ਲੋਕ ਪਾਰਬਤੀ ਨੂੰ ਸੇਵਦੇ ਹਨ,ਉਹਨਾਂ ਦੀ ਮਰਦਾਨਗੀ ਚਲੀ ਜਾਂਦੀ ਹੈ।
    ਭਾਵ ਆਪਣੇ ਹੱਕ ਸੱਚ ਵਾਸਤੇ ਖਲੋਣ ਜੋਗੇ ਨਹੀਂ ਰਹਿੰਦੇ।
    ਭਗਤ ਤ੍ਰਿਲੋਚਨ ਜੀ ਵੀ ਗੁਜਰੀ ਰਾਗ ਵਿਚ ਇਹੀ ਕਹਿ ਰਹੇ ਹਨ।
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ॥੨॥(526)
    ਭਵਾਨੀ ਦੁਸ਼ਟਾਂ ਨੂੰ ਮਾਰਨ ਵਾਲੀ ਸੁਣੀ ਦੀ ਹੈ।ਕੀ ਉਹ ਵਿਕਾਰਾਂ ਨੂੰ ਮਾਰ ਕੇ ਸਾਨੂੰ ਜਿਉੰਦਿਆਂ ਨੂੰ ਮੁਕਤੀ ਦੇ ਸਕਦੀ ਹੈ?
    ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈਨੂੰ ਇਕ ਉਹ ਰਾਮ ਚਾਹੀਦਾ ਹੈ ਜੋ ਮੈਨੂੰ ਵਾਧੂ ਦੇ ਕੰਮਾਂ ਤੋਂ ਵਰਜੇ,ਅਣਖ ਨਾਲ ਜਿਉਣਾ ਸਿਖਾਵੇ ਅਤੇ ਮੇਰੇ ਅਵਗੁਣਾਂ ਦਾ ਘਾਣ ਕਰੇ।

Leave a Reply

Powered By Indic IME