ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

One thought on “ਗੋਪਾਲ ਤੇਰਾ ਆਰਤਾ ॥”       Go To Your Profile

  1. ਜਿਵੇਂ ਕਿ ਆਰਤੀ ਵਾਲੇ ਸ਼ਬਦ ਨੂੰ ਸਮਝਣ ਲਗਿਆਂ ਜਿਕਰ ਕੀਤਾ ਸੀ ਕਿ ਧਨਾਸਰੀ ਰਾਗ ਵਿਚ ਗੁਰੂ ਸਾਹਿਬ ਨੇ ਸੇਵਾ ਦਾ ਖੁਲਾਸਾ ਕੀਤਾ ਹੈ।
    ਧਨਾਸਰੀ ਰਾਗ ਦਾ ਇਹ ਸਬ ਤੋਂ ਆਖੀਰੀ ਸ਼ਬਦ ਵੀ ਸੇਵਾ ਨਾਲ ਹੀ ਸੰਬਧਤ ਹੈ।
    ਇਸ ਸ਼ਬਦ ਵਿਚ ਅਰਦਾਸ ਅਤੇ ਸੰਕਲਪ,ਦੋਵਾਂ ਦਾ ਹੀ ਸੁਮੇਲ ਹੈ।
    ਜੋ ਪਰਮਾਤਮਾ ਅੱਗੇ ਅਰਦਾਸ ਹੈ ,ਉਹੀ ਦੁਨਿਆ ਦਾ/ਅੱਗੇ ਸੰਕਲਪ ਹੋਣਾ ਚਾਹੀਦਾ ਹੈ।
    ਜਿੱਥੇ ਆਰਤਾ ਦਾ ਅਰਥ ਮੰਗਤਾ ਹੈ,ਉਥੇ ਆਰਤਾ ਦਾ ਅਰਥ ਸੇਵਕ ਵੀ ਹੈ।
    ਭਗਤ ਧੰਨਾ ਜੀ ਸੇਵਕ ਦੀ ਪਰਿਭਾਸ਼ਾ ਦੇ ਰਹੇ ਹਨ।
    ਜਿੱਥੇ ਰੱਬ ਦਾ ਸੇਵਕ ਸਰਬਤ ਦਾ ਭਲਾ ਮੰਗਦਾ ਹੈ,ਉੱਥੇ ਸਰਬਤ ਦੇ ਭਲੇ ਵਾਸਤੇ ਯਤਨਸ਼ੀਲ ਵੀ ਰਹਿੰਦਾ ਹੈ।ਜਿਹਨਾਂ ਵਸਤੂਆਂ ਦਾ ਭਗਤ ਧੰਨਾ ਜੀ ਨੇ ਜਿਕਰ ਕੀਤਾ ਹੈ,ਉਹ ਸਬ ਨੂੰ ਹੀ ਚਾਹੀਦੀਆਂ ਹਨ।ਪਰ ਇਹਨਾਂ ਵਾਸਤੇ ਯਤਨ ਵੀ ਕਰਨਾ ਪੈਂਦਾ ਹੈ ਅਤੇ ਸੰਘਰਸ਼ ਵੀ ਕਰਨਾ ਪੈਂਦਾ ਹੈ।
    ਜਿੱਥੇ ਗੁਰੂ ਨਾਨਕ ਸਾਹਿਬ ਸਮਾਜ ਦੇ ਸੰਘਰਸ਼ਹੀਨ ਹੋ ਜਾਣ ਦਾ ਜੀਕਰ ਕਰਦੇ ਹਨ,(ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥),ਉੱਥੇ ਭਗਤ ਜੀ ਪ੍ਰੇਰਣਾ ਕਰਦੇ ਹਨ ਕਿ ਜੇ ਅਸੀ ਚਾਹੁੰਦੇ ਹਾਂ ਕਿ ਸਬ ਨੂੰ ਸੁਖ ਸ਼ਾਂਤੀ ਮਿਲੇ ਤਾ ਇਸ ਲਈ ਯਤਨ ਕਰਨਾ ਪੈਂਦਾ ਹੈ।ਪਰਮਾਤਮਾ ਦਾ ਸੇਵਕ ਉਹੀ ਕਹਾ ਸਕਦਾ ਹੈ ਜੋ ਸਰਬਤ ਦੇ ਭਲੇ ਲਈ ਯਤਨਸ਼ੀਲ ਹੈ।
    ਜਬ ਲਗੁ ਦੁਨੀਆ ਰਹੀਐ ਨਾਨਕ ਕਛੁ ਸੁਣੀਐ ਕਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ {ਪੰਨਾ 660}
    ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥(25)

Leave a Reply

Powered By Indic IME