ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥ ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥ ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥ ਬਾਬਾ ਅਲਹੁ ਅਗਮ ਅਪਾਰੁ ॥ ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥ ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥ ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥ ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥ ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥ ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥ ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥ ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥ ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥ ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥ ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥ ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥ ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥ ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥ ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥ ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥

One thought on “ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥”       Go To Your Profile

  1. ਜੋ ਸਿਖਿਆ ਚਉਪਦਿਆਂ ਵਿਚ ਦਿੱਤੀ ਹੁੰਦੀ ਹੈ,ਉਸੇ ਦਾ ਹੀ ਵਿਸਤਾਰ ਅਸ਼ਟਪਦਿਆਂ ਵਿਚ ਹੁੰਦਾ ਹੈ।ਸਿਰੀਰਾਗ ਦੇ ਘਰ ਪਹਿਲੇ ਦੇ ਪਹਿਲੇ ਹੀ ਚਉਪਦੇ ਵਿਚ ਗੁਰੂ ਨਾਨਕ ਸਾਹਿਬ ਰਹਾਉ ਦੇ ਬੰਦ ਵਿਚ ਲਿਖਦੇ ਹਨ:
    ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥
    ਪਰ ਸਿਰੀਰਾਗ ਦੇ ਹੀ ਪਹਿਲੇ ਘਰ ਦੀ ਪਹਿਲੀ ਹੀ ਅਸ਼ਟਪਦੀ ਵਿਚ ਗੁਰੂ ਨਾਨਕ ਸਾਹਿਬ ਹੀ ਲਿਖਦੇ ਹਨ:
    ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥
    ਹਾਲਾਂਕਿ ਇਸੇ ਹੀ ਅਸ਼ਟਪਦੀ ਦੇ ਤੀਜੇ ਬੰਦ ਵਿਚ ਆਪ ਲਿਖਦੇ ਹਨ:
    ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥ ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥
    ਜਿਸ ਦਾ ਅਰਥ ਹੈ ਕਿ ਪੀਰ,ਪੈਗੰਬਰ,ਸਿਦਕ ਵਾਲੇ,ਸ਼ੇਖ ਅਤੇ ਸ਼ਹੀਦ ਤੇਰੇ ਦਰ ਤੇ ਪੰਹੁਚੇ ਹੋਏ ਹਨ।
    ਦੂਜੀ ਅਸ਼ਟਪਦੀ ਵਿਚ ਫਿਰ ਲਿਖਦੇ ਹਨ:
    ਹਉ ਸੁਤੀ ਪਰੁ ਜਾਗਣਾ ਕਸਿ ਕਉ ਪੂਛਉ ਜਾਇ ॥
    ਪਰਮਾਤਮਾ ਕੋਈ ਵਖਿਆਨ ਦਾ ਵਿਸ਼ਾ ਨਹੀਂ ਹੈ ਜਿਸ ਦਾ ਆਖ ਆਖ ਕੇ ਬਿਆਨ ਕੀਤਾ ਜਾ ਸਕਦਾ ਹੋਵੇ।ਪਰਮਾਤਮਾ ਕੋਈ ਲਿਖਣ ਦਾ ਵਿਸ਼ਾ ਨਹੀਂ ਹੈ ਜਿਸ ਨੂੰ ਲਿਖ ਲਿਖ ਕੇ ਬਿਆਨ ਕੀਤਾ ਜਾ ਸਕਦਾ ਹੋਵੇ।ਪਰਮਾਤਮਾ ਸਾਡੇ ਤੋਂ ਜੁਦਾ ਨਹੀਂ ਹੈ ਕਿ ਉਸ ਨੂੰ ਖੋਜਨ ਲਈ ਕੀਤੇ ਬਾਹਰ ਜਾਣਾ ਪਵੇ।ਅਗਿਆਨਤਾ ਦੇ ਅੰਧੇਰੇ ਵਿਚ ਸੁਤੇ ਰਹਿਣਾਹੀ ਪਰਮਾਤਮਾ ਤੋਂ ਦੂਰ ਜਾਣਾ ਹੈ।ਗਿਆਨ ਦੇ ਚਾਨਣ ਵਿਚ ਸਤਰਕ ਰਹਿਨਾ ਹੀ ਪਰਮਾਤਮਾ ਦੇ ਦਰ ਤੇ ਰਜਿਣ ਤੁਲ ਹੈ।
    ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥(੪੨੫)
    ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥(੫੬੯)
    ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥(੫੯੮)
    ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥(੯੫੩)
    ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥ (੧੦੦੨)

Leave a Reply

Powered By Indic IME