- page 722
ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
One thought on “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” Go To Your Profile
Leave a Reply
You must be logged in to post a comment.
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (723)
ਗੁਰੁ ਨਾਨਕ ਸਾਹਿਬ ਦਾ ਅਕਾਲ ਚਲਾਣਾ 1539 ਦਾ ਮੰਨਿਆ ਜਾਂਦਾ ਹੈ।1578 ਸੰਮਤ (1521 ਈਸਵੀ) ਵਿੱਚ ਬਾਬਰ ਨੇ ਹਮਲਾ ਕੀਤਾ। 1530 ਇਸਵੀ ਵਿੱਚ ਬਾਬਰ ਦੀ ਮੌਤ ਹੋਈ। ਉਸ ਤੋਂ ਬਾਅਦ ਹੁਮਾਂਯੂ ਤਖਤ ਤੇ ਬੈਠਾ। 1597 ਸਂਮਤ (1540 ਈਸਵੀ) ਵਿੱਚ ਸ਼ੇਰ ਸ਼ਾਹ ਸੁਰੀ ਨੇ ਹੁਮਾਂਯੂ ਨੂੰ ਹਰਾ ਕੇ ਭਜਾ ਦਿੱਤਾ। ਮੈਨੂੰ ਤੇ “ਮਰਦ ਕਾ ਚੇਲਾ” ਤੋਂ ਸ਼ੇਰ ਸ਼ਾਹ ਸੁਰੀ ਵੱਲ ਹੀ ਇਸ਼ਾਰਾ ਲਗਦਾ ਹੈ।
ਇਸ ਪੰਕਤੀ ਤੋਂ ਤਿੱਨ ਸਿੱਟੇ ਕੱਡੇ ਜਾ ਸਕਦੇ ਹਨ।
1) ਗੁਰੁ ਨਾਨਕ ਸਾਹਿਬ ਦਾ ਅਕਾਲ ਚਲਾਣਾ 1539 ਦੇ ਬਜਾਏ 1540 ਜਾਂ ਉਸ ਤੋਂ ਬਾਅਦ ਹੋਇਆ ਤਾਂ ਹੀ ਉਹ ਇਹ ਪੰਕਤੀ ਲਿਖ ਸਕੇ।
2) ਜਿਵੇਂ ਕਿ ਜਪੁ ਦਾ ਅਖੀਰਲਾ ਸਲੋਕ ਦੂਜੇ ਪਾਤਸ਼ਾਹ ਦਾ ਲਿਖਿਆ ਹੋਇਆ ਹੈ। (ਇਹ ਸਲੋਕ ਰਾਗ ਮਾਝ ਵਿੱਚ ਮਹਲਾ 2 ਨਾਮ ਹੇਠ ਹੈ), ਉਸੇ ਤਰਾਂ ਇਹ ਪੰਕਤੀ ਵੀ ਮਹਲਾ ਦੂਜੇ ਦੀ ਹੋ ਸਕਦੀ ਹੈ। ਇਹ ਭੀ ਹੋ ਸਕਦਾ ਹੋ ਕਿ ਕੁੱਝ ਹਿੱਸਾ ਗੁਰੁ ਨਾਨਕ ਸਾਹਿਬ ਦਾ ਹੋਵੇ ਤੇ ਕੁੱਝ ਹਿੱਸਾ ਗੁਰੁ ਅੰਗਦ ਸਾਹਿਬ ਦਾ। ਇਸ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ ਜਦੋਂ ਅਸੀ ਇਸ ਪੰਕਤੀ ਤੋਂ ਅਗਲੀ ਅਤੇ ਪਿਛਲੀਆਂ ਕੁੱਝ ਪੰਕਤੀਆਂ ਦੀ ਵਿਚਾਰ ਕਰਦੇ ਹਾਂ। ਉਹਨਾਂ ਪੰਕਤੀਆਂ ਤੋਂ ਇਂਝ ਹੀ ਪ੍ਰਤੀਤ ਹੁੰਦਾ ਹੈ ਕਿ ਜਦੋਂ ਬਾਬਰ ਦਾ ਹਮਲਾ ਹੋਇਆ, ਉਸ ਤੋਂ ਇਕਦਮ ਬਾਅਦ ਇਹ ਪੰਕਤੀਆਂ ਲਿਖਿਆਂ ਗਈਆਂ ਸਨ।
3) ਗੁਰੁ ਨਾਨਕ ਸਾਹਿਬ ਨੇ ਭਵਿਖਵਾਣੀ ਕੀਤੀ ਕਿ 1597 ਸੰਮਤ ਵਿੱਚ ਹੁਮਾਂਯੂ ਦੀ ਹਾਰ ਹੋਏਗੀ। ਨਿਜੀ ਤੌਰ ਤੇ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਇਸ ਕਿਸਮ ਦੀਆਂ ਭਵਿਖਵਾਣੀਆਂ ਕਰਣੀਆਂ ਗੁਰਬਾਣੀ ਦੀ ਸਿਖਿਆਂਵਾਂ ਨਾਲ ਮੇਲ ਨਹੀਂ ਖਾਂਦੀਆਂ।
ਮੈਨੁੰ ਤੇ ਇਹੀ ਲਗਦਾ ਹੈ ਕਿ ਇਹ ਸ਼ਬਦ ਗੁਰੁ ਨਾਨਕ ਸਾਹਿਬ ਅਤੇ ਗੁਰੁ ਅਂਗਦ ਸਾਹਿਬ, ਦੋਵਾਂ ਦਾ ਲਿਖਿਆ ਹੋਇਆ ਹੈ ਅਤੇ ਇਹ ਸ਼ਬਦ ਇਕੋ ਵਾਰ ਵਿੱਚ ਨਹੀਂ ਲਿਖਿਆ ਗਿਆ।