ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

One thought on “ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ”       Go To Your Profile

  1. ਧਨਾਸਰੀ ਰਾਗ ਸੇਵਾ ਦਾ ਵਿਸ਼ਾ ਹੈ।ਧਨਾਸਰੀ ਰਾਗ ਦੇ ਸ਼ੁਰੂ ਵਿਚ ਹੀ ਗੁਰੂ ਨੇ ਸਪਸ਼ਟ ਕਰ ਦਿੱਤਾ ਹੈ।
    ਜਬ ਲਗੁ ਦੁਨੀਆ ਰਹੀਐ ਨਾਨਕ ਕਛੁ ਸੁਣੀਐ ਕਛੁ ਕਹੀਐ ॥
    ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
    ਇਸ ਸੰਸਾਰ ਰੂਪੀ ਭਵਸਾਗਰ ਨੂੰ ਖੰਡਨਾ ਭਾਵ ਰਹਿਣ ਜੋਗ ਬਨਾਉਨਾ ਹੀ ਉਸ ਦੀ ਆਰਤੀ(ਸੇਵਾ) ਹੈ।
    ਭਗਤ ਨਾਮਦੇਵ ਜੀ ਵੀ ਇਸ ਸ਼ਬਦ ਵਿਚ ਬਿਲਕੁਲ ਉਹੀ ਕਹਿ ਰਹੇ ਹਨ ਜੋ ਆਰਤੀ ਵਾਲੇ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ।
    ਪਹਿਲ ਪੁਰੀਏ ਪੁੰਡਰਕ ਵਨਾ ਭਾਵ ਅੱਵਲ ਦਰਜੇ ਦੀ ਪੁਰੀ ਭਾਵ ਦੁਨੀਆ ਮਾਨੋ ਇਕ ਇਕ ਚਿੱਟੇ ਫੁਲਾਂ ਦਾ ਖਿੜਿਆ ਹੋਇਆ ਵਨ ਹੈ।ਜਿਸ ਵਿਚ ਲੋਕ ਹੰਸਾ ਵਾੰਗ ਰਹਿੰਦੇ ਹਨ।
    ਪਰਮਾਤਮਾ ਨੂੰ ਮਿਲੇ ਹੋਏ ਲੋਕ ਉਹੀ ਹਨ ਜੋ ਉੰਵੇ ਹੀ ਨੱਚਦੇ ਹਨ ਜਿਵੇਂ ਪਰਮਾਤਮਾ ਨਚਾਉੰਦਾ ਹੈ।
    ਪਹਲਿ ਪੁਰਸਾਬਰਾ ॥ ਸਿਆਣੇ ਲੋਕ ਪਹਿਲਾਂ ਉਸ ਨੂੰ ਸਮਝਦੇ ਹਨ ਜੋ ਪ੍ਰਤਖ ਹੈ। ਅਥੋਨ ਪੁਰਸਾਦਮਰਾ।।ਪ੍ਰਤਖ ਤੋਂ ਹੀ ਗੁਪਤ ਦਾ ਗਿਆਨ ਹੁੰਦਾ ਹੈ।ਪ੍ਰਤਖ ਵੀ ਉਹ ਆਪ ਹੈ ਅਤੇ ਗੁਪਤ ਵੀ ਆਪ ਹੀ ਹੈ।ਪਰਮਤਿਮਾ ਆਪਣੀ ਕ੍ਰਿਤ ਵਿਚ ਹੀ ਹੈ।
    ਤਰਕੁ ਨ ਚਾ।। ਇਸ ਵਿਚ ਬਿਲਕੁਲ ਵੀ ਸ਼ੰਕਾ ਨਾ ਕਰੋ।ਭ੍ਰਮੀਆ ਚਾ।ਭਾਵ ਜੇ ਪਰਮਾਤਮਾ ਦੇ ਲੜ ਲਗਨਾ ਹੈ ਤਾ ਉਸ ਦੀ ਬਨਾਈ ਹੋਈ ਦੁਨੀਆ ਵਿਚ ਵਿਚਰੋ ਅਤੇ ਵਿਚਾਰੋ।
    ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
    ਭਗਤ ਜੀ ਕਹਿੰਦੇ ਹਨ ਕਿ ਜੋ ਲੋਕ ਇਸ ਸੰਸਾਰ ਦੀਆਂ ਮੁਸ਼ਕਿਲਾਂ ਤੋਂ ਤੰਗ ਆ ਕੇ ਪਰਮਾਤਮਾ ਦੇ ਦਰ ਤੇ ਆੰਦੇ ਹਨ,ਉਹਨਾਂ ਬਾਰੇ ਭਗਤ ਜੀ ਕਹਿੰਦੇ ਹਨ ਕਿ ਪਰਮਾਤਮਾ ਦਾ ਦਰ ਹੋਰ ਕੋਈ ਨਹੀਂ ਸਗੋਂ ਉਸ ਦੀ ਬਨਾਈ ਹੋਈ ਦੁਨੀਆ ਹੀ ਹੈ। ਇਸ ਦੁਨੀਆ ਤੋਂ ਆਲ ਜੰਜਾਲ ਖਤਮ ਕਰ ਕੇ ਇਸ ਨੂੰ ਸਬ ਦੇ ਰਹਿਣ ਜੋਬ ਬਨਾਉਣਾ ਹੀ ਮਨੁਖੀ ਜਨਮ ਦਾ ਮਕਸਦ ਹੈ।

Leave a Reply

Powered By Indic IME