ਧਨਾਸਰੀ ਮਹਲਾ ੧ ਆਰਤੀ    ੴ ਸਤਿਗੁਰ ਪ੍ਰਸਾਦਿ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥

One thought on “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ”       Go To Your Profile

  1. ਧਨਾਸਰੀ ਰਾਗ ਵਿਚ ਇਹ ਗੁਰੂ ਨਾਨਕ ਸਾਹਿਬ ਦਾ 9ਵਾਂ ਸ਼ਬਦ ਹੈ।
    ਇਸ ਤੋਂ ਪਹਿਲਾਂ ਪਹਿਲੇ ਘਰ ਵਿਚ 2 ਸ਼ਬਦ,ਦੂਜੇ ਘਰ ਵਿਚ 5 ਸ਼ਬਦ ਅਤੇ ਤੀਜੇ ਘਰ ਵਿਚ ਇਕ ਸ਼ਬਦ ਹੈ।
    ਘਰਾਂ ਵਿਚ ਇਹ ਕੁਲ 8 ਸ਼ਬਦ ਹੋ ਗਏ।
    ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪਹਿਲੇ 8 ਸ਼ਬਦ ਘਰਾਂ ਵਿਚ ਦਰਜ ਕੀਤੇ ਗਏ ਹਨ ਤਾ ਇਸ 9 ਵੇਂ ਸ਼ਬਦ ਨੂੰ ਘਰ ਤੀਜੇ ਦਾ ਦੂਜੇ ਸ਼ਬਦ ਜਾਂ ਘਰ ਚੌਥੇ ਦੇ ਪਹਿਲੇ ਸ਼ਬਦ ਵਜੋਂ ਦਰਜ ਕਰਨ ਦੇ ਬਜਾਏ ਇਸ ਸ਼ਬਦ ਦਾ ਸਿਰਲੇਖ “ਆਰਤੀ” ਕਿਉਂਂ ਦਰਜ ਕੀਤਾ ਗਿਆ ਹੈ।
    ਇਸ ਦਾ ਜਵਾਬ ਸਾਨੂੰ ਪਹਿਲੇ 8 ਸ਼ਬਦਾਂ ਵਿਚ ਹੀ ਲਭਨਾ ਪਵੇਗਾ।
    ਧਨਾਸਰੀ ਰਾਗ ਦਾ ਸਬ ਤੋਂ ਪਹਿਲਾ ਸ਼ਬਦ ਹੀ ਇਸ ਦਾ ਖੁਲਾਸਾ ਕਰ ਦਿਂਦਾ ਹੈ।
    ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਪੰਨਾ 660}
    ਆਮਤੌਰ ਤੇ ਇਕ ਸ਼ਬਦ ਵਿਚ ਇਕ ਹੀ ਰਹਾਉ ਹੁੰਦਾ ਹੈ ਪਰ ਇਸ ਸ਼ਬਦ ਵਿਚ 4 ਰਹਾਉ ਦੇ ਬੰਦ ਹਨ। ਜਰੂਰ ਇਸ ਵਿਚ ਬਹੁਤ ਕੀਮਤੀ ਗੱਲ ਸਮਝਾਈ ਗਈ ਹੋਵੇਗੀ।
    ਇਸ ਸ਼ਬਦ ਵਿਚ 4 ਪੰਕਤੀਆਂ ਹਨ ਜਿਹਨਾਂ ਵਿਚ ਸੇਵਾ ਦਾ ਜਿਕਰ ਹੈ।
    ਦੂਖ ਵਿਸਾਰਣੁ ਸੇਵਆਿ ਸਦਾ ਸਦਾ ਦਾਤਾਰੁ॥੧॥
    ਅਨਦਨੁ ਸਾਹਬੁ ਸੇਵੀਐ ਅੰਤ ਛਡਾਏ ਸੋਇ ॥
    ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
    ਸੇਵੀ ਸਾਹਬੁ ਆਪਣਾ ਅਵਰੁ ਨ ਜਾਚੰਉ ਕੋਇ ॥
    ਇਸ ਤੋਂ ਅਗਲੇ ਸ਼ਬਦ ਵਿਚ ਫਿਰ ਸੇਵਾ ਦਾ ਜਿਕਰ ਹੈ।
    ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
    ਤੀਜੇ ਸ਼ਬਦ ਵਿਚ ਸੇਵਾ ਦੀ ਥਾਂ ਸਿਮਰਨ ਸ਼ਬਦ ਵਰਤਿਆ ਗਿਆ ਹੈ।
    ਕਿਉ ਸਿਮਰੀ ਸਿਵਰਿਆ ਨਹੀ ਜਾਇ ॥
    ਚੌਥੇ ਸ਼ਬਦ ਵਿਚ ਫਿਰ ਸੇਵਾ ਅਤੇ ਸਿਮਰਨ ਲਫਝ ਬਹੁਤ ਵਰਤਿਆ ਗਿਆ ਹੈ।
    ਨਦਰਿ ਕਰੇ ਤਾ ਸਿਮਰਿਆ ਜਾਇ ॥
    ਸਚਿ ਸਿਮਰਿਐ ਹੋਵੈ ਪਰਗਾਸੁ ॥
    ਐਸੀ ਸੇਵਕੁ ਸੇਵਾ ਕਰੈ ॥
    ਸੋ ਸੇਵਕੁ ਦਰਗਹ ਪਾਵੈ ਮਾਣੁ ॥
    ਸੋ ਸੇਵਕੁ ਜਮ ਤੇ ਕੈਸਾ ਡਰੈ ॥
    5ਵਾਂ,6ਵਾਂ,7ਵਾਂ ਅਤੇ 8ਵਾਂ ਸ਼ਬਦ ਵੀ ਸਾਨੂੰ ਇਸੇ ਸਂਦਰਭ ਵਿਚ ਸਮਝਨਾ ਪਵੇਗਾ।
    8ਵੇਂ ਸ਼ਬਦ ਨੂੰ ਅਸੀ ਪਿੱਛੇ ਸਮਝ ਆਏ ਹਾ।
    ਸੋ ਸੇਵਾ,ਸਿਮਰਨ ਅਤੇ ਆਰਤੀ ਪ੍ਰਾਇਵਾਚੀ ਸ਼ਬਦ ਹਨ।
    ਜੇ ਅਸੀ ਇਸ ਸ਼ਬਦ ਦੇ ਇਹ ਅਰਥ ਕਰੀਏ ਕਿ ਚੰਦ ਤਾਰੇ ਅਸਲ ਆਰਤੀ ਕਰ ਰਹੇ ਹਨ ਤਾ ਸਾਨੂੰ ਕੋਈ ਵੀ ਸੇਧ ਨਹੀਂ ਮਿਲਦੀ।
    ਪਰਮਾਤਮਾ ਦੇ ਜੀਵਾਂ ਦੀ ਸੇਵਾ(ਆਰਤੀ) ਹੀ ਪਰਮਾਤਮਾ ਦੀ ਸੇਵਾ ਹੈ।ਪਰਮਾਤਮਾ ਦੀ ਵਖਰੀ ਕੋਈ ਆਰਤੀ ਨਹੀਂ ਹੋ ਸਕਦੀ।
    ਜਬ ਲਗੁ ਦੁਨੀਆ ਰਹੀਐ ਨਾਨਕ ਕਛੁ ਸੁਣੀਐ ਕਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥
    ਇਸ ਸ਼ਬਦ ਵਿਚ ਪਿਛਲੇ 8 ਸ਼ਬਦਾਂ ਦਾ ਹੀ ਨਿਚੌੜ ਹੈ।

Leave a Reply

Powered By Indic IME