- page 662
ਧਨਾਸਰੀ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥ ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥ ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥
One thought on “ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ” Go To Your Profile
Leave a Reply
You must be logged in to post a comment.
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥
ਸਮਾਂ ਜਾਂ ਹਾਲਾਤ ਦੀ ਵਿਚਾਰ ਨਹੀਂ।ਨਾ ਹੀ ਵਿਚਾਰ ਕਰਨ ਦੀ ਜੋਗਤਾ ਹੈ।ਅਤੇ ਨਾ ਹੀ ਸਮਸਿਆ ਦੀ ਜੜ ਤੱਕ ਪਹੁੰਚਨ ਦਾ ਤਰੀਕਾ ਹੈ।
ਥਾਨਸਟ ਜਗ ਭਰਸਿਟ ਹੋਏ ਡੂਬਤਾ ਇਵ ਜਗੁ ॥੧॥
ਸਾਰੇ ਸਮਾਜਿਕ ਅਦਾਰੇ,ਜਿਹਨਾਂ ਨੇ ਸਮਾਜ ਨੂੰ ਸੇਧ ਦੇਣੀ ਸੀ,ਉਹ ਭ੍ਰਿਸ਼ਠ ਹੋ ਚੁਕੇ ਹਨ।
ਕਲ ਮਹ ਿਰਾਮ ਨਾਮੁ ਸਾਰੁ ॥ ਅਖੀ ਤ ਮੀਟਹ ਿਨਾਕ ਪਕਡ਼ਹ ਿਠਗਣ ਕਉ ਸੰਸਾਰੁ ॥੧॥ ਰਹਾਉ ।।
ਸਾਹਮਣੇ ਪਈ ਸਮਸਿਆ ਨ ੂੰਅਖਾਂ ਖੋਲ ਕੇ,ਸਮਝ ਕੇ ਉਸ ਨਾਲ ਦੋ ਹੱਥ ਕਰਨਾ ਹੀ ਆਪਣੇ ਆਪ ਵਿਚ ਰਾਮ ਦਾ ਲੈਣਾ ਹੈ।ਪਰ ਅਖਾਂ ਮੀਟ ਕੇ ਕੰਮ ਕਰਨ ਵਾਲਿਆਂ ਨੇ ਲੋਕਾਂ ਨੂੰ ਠੱਗਨ ਦਾ ਹੀ ਇੰਤਜਾਮ ਕੀਤਾ ਹੋਈਆ ਹੈ।
ਆਂਟ ਸੇਤੀ ਨਾਕੁ ਪਕਡ਼ਹ ਿਸੂਝਤੇ ਤਨਿ ਿਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥
ਮੁਰਖਤਾ ਇਸ ਹੱਦ ਤੱਕ ਹੈ ਕਿ ਆਸਾਨੀ ਨਾਲ ਹੋਣ ਵਾਲੇ ਕੰਮ ਵਿਚ ਵੀ ਇਕ ਵੱਲ ਪਾ ਸਿੰਦੇ ਹਨ।ਆਲੇ ਦਵਾਲੇ ਜੋ ਪ੍ਰਤੱਖ ਰੂਪ ਵਿਚ ਹੋ ਰਿਹਾ ਹੈ,ਉਸ ਨੂੰ ਸਕਝ ਨਹੀਂ ਸਕਦੇ ਪਰ ਗਲਾਂ ਬਹੁਤ ਉਚਿਆਂ ਕਰਦੇ ਹਨ।
ਖਤ੍ਰੀਆ ਤ ਧਰਮੁ ਛੋਡਆਿ ਮਲੇਛ ਭਾਖਆਿ ਗਹੀ ॥ ਸ੍ਰਸਿਟ ਿਸਭ ਇਕ ਵਰਨ ਹੋਈ ਧਰਮ ਕੀ ਗਤ ਿਰਹੀ ॥੩॥
ਸਾਰੇ ਸਮਾਜ ਵਿਚ ਅਕਲ ਦੇ ਲੜ ਲੱਗ ਕੇ ਲੜਨ ਦੀ ਬ੍ਰਿਤੀ ਖਤਮ ਹੋ ਚੁਕੀ ਹੈ।ਸਬ ਇਕੋ ਹੀ ਵਰਣ ਦੇ,ਭਾਵ ਆਪਣੀਆਂ ਜਿਮੇਵਾਰੀਆਂ ਤੋਂ ਅਖਾਂ ਮੀਟਣ ਵਾਲੇ ਹਨ। ਵਕਤ ਦੀ ਮੰਗ ਨੂ ਪੂਰਾ ਨਹੀਂ ਕਰ ਸਕਦੇ।ਸਮਾਂ ਮੁਤਾਬਿਕ ਆਪਣੀ ਜਿਮੇਵਾਰੀ ਨੂੰ ਨਿਭਾਉਨਾ ਹੀ ਧਰਮ ਹੁੰਦਾ ਹੈ ਪਰ ਧਰਮ ਰਹਿ ਚੁਕਾ ਹੈ।
ਅਸਟ ਸਾਜ ਸਾਜ ਿਪੁਰਾਣ ਸੋਧਹ ਿਕਰਹ ਿਬੇਦ ਅਭਆਿਸੁ ॥ ਬਨੁ ਨਾਮ ਹਰ ਿਕੇ ਮੁਕਤ ਿਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥
ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨਾ ਆਪਣੇ ਆਪ ਵਿਚ ਧਰਮ ਨਹੀਂ ਹੁੰਦਾ।ਸਾਹਮਣੇ ਪਈ ਸਮਸਿਆ ਨਾਲ ਦੋ ਹੱਥ ਕਰਨਾ ਹੀ ਧਰਮ ਹੁੰਦਾ ਹੈ।
ਲੜਨ ਦਾ ਤਰੀਕਾ ਕਬੀਰ ਸਾਹਿਬ ਨੇ ਬੜਾ ਸਪਸ਼ਟ ਦਸਿਆ ਹੈ।
ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥ ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥ ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
ਗੁਰੂ ਸਾਹਿਬ ਦੇ ਇਸ ਕ੍ਰਾਂਤੀਕਾਰੀ ਸ਼ਬਦ ਵਿਚੋਂ ਅਸੀ ਰੂਹ ਕੱਢ ਕੇ ਸਿਰਫ ਇਕ ਪਾਂਡੇ ਦੇ ਪਾਖੰਡ ਨਾਲ ਜੋੜ ਦਿੱਤੀ।ਧਰਮ ਦਾ ਅਰਥ ਇਸ ਸ਼ਬਦ ਵਿਚ ਜਿਮਮੇਵਾਰੀ ਸੀ ਨਾ ਕੇ ਮੂਹੋਂ ਰਾਮ ਰਾਮ ਕਰੀ ਜਾਣਾ।
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ {ਪੰਨਾ 312}