ਆਸਾ ॥ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥ ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥

One thought on “ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥”       Go To Your Profile

  1. ਬਾਹਰਲੇ ਮੁਲਕਾਂ ਤੋਂ ਮੁਸਲਮਾਨ ਘੱਟ ਆਏ ਸਨ। ਬਹੁਤੇ ਮੁਸਲਮਾਨ ਇਥੋਂ ਹੀ ਹਿੰਦੂਆਂ ਤੋਂ ਮੁਸਲਮਾਨ ਬਨੇ ਸਨ।ਪਰ ਜਦੋਂ ਉਹ ਮੁਸਲਮਾਨ ਬਨੇ,ਉਹ ਆਪਣੇ ਹਿੰਦੁ ਸੰਸਕਾਰ ਆਪਣੇ ਨਾਲ ਲੈ ਕੇ ਗਏ।ਔਰਤ ਨੂੰ ਭਾਰਤੀ ਸਮਾਜ ਵਿਚ ਵੀ ਅਤੇ ਸਾਰੀ ਦੁਨੀਆ ਵਿਚ ਵੀ ਅਰਧਾਂਨਗੀ ਕਿਹਾ ਗਿਆ ਹੈ।ਕਬੀਰ ਸਾਹਿਬ ਕਹਿ ਰਹੇ ਹਨ ਕਿ ਸੁੰਨਤ ਕਰਾ ਕੇ ਲੋਕਾਂ ਨੇ ਆਪਣੇ ਆਪ ਨੂੰ ਮੁਸਲਮਾਨ ਕਹਾਉਨਾ ਸ਼ੁਰੂ ਕਰ ਦਿੱਤਾ ਪਰ ਅਸਲ ਵਿਚ ਉਹ ਹਿੰਦੂ ਦੇ ਹਿੰਦੂ ਹੀ ਰਹੇ।ਅਰਧ ਸਰੀਰੀ ਨਾਰ ਤੋਂ ਭਾਵ ਹਿੰਦੁਤਵ ਹੈ ਜੋ ਕਿ ਜੀਵਨ ਦਾ ਹਿੱਸਾ ਬਨ ਚੁਕੀ ਹੈ।
    ਗੁਰੂ ਨਾਨਕ ਸਾਹਿਬ ਦੇ ਸ਼ਬਦ ਵਿਚੋਂ ਵੀ ਇਸਲਾਮ ਦੇ ਹਿੰਦੁਕਰਣ ਹੋਨ ਦੀ ਜਾਨਕਾਰੀ ਮਿਲਦੀ ਹੈ ਜਦੌਂ ਆਪ ਲਿਖਦੇ ਹਨ:
    ਕੋਟੀ ਹੂ ਪੀਰ ਵਰਜ ਿਰਹਾਏ ਜਾ ਮੀਰੁ ਸੁਣਆਿ ਧਾਇਆ ॥ ਥਾਨ ਮੁਕਾਮ ਜਲੇ ਬਜਿ ਮੰਦਰ ਮੁਛ ਿਮੁਛ ਿਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਨੈ ਨ ਪਰਚਾ ਲਾਇਆ ॥੪॥(੪੧੭)
    ਜਦੋਂ ਪਠਾਨਾਂ ਨੇ ਸੁਨਿਆ ਕਿ ਬਾਬਰ ਹਮਲਾਵਰ ਹੋ ਕੇ ਆ ਰਿਹਾ ਹੈ ਤਾ ਉਹਨਾਂ ਨੇ ਪੀਰਾਂ ਤੋਂ ਤਸਬੀਆਂ ਫਿਰਵਾਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਸਾਬਿਤ ਹੁੰਦਾ ਹੈ ਕਿ ਨਾ ਸਿਰਫ ਲੋਕ ਮੁਸਲਮਾਨ ਬਨੇ,ਸਗੋਂ ਇਸਲਾਮ ਦਾ ਤਰਜੁਮਾਂ ਕਰਨ ਵਾਲੇ ਵੀ ਹਿੰਦੂ ਹੀ ਸਨ।
    ਹਿੰਦੁਤੱਵ ਅਤੇ ਇਸਲਾਮ ਭਾਵੇਂ ਦੋ ਵਖਰੇ ਰਾਹ ਸਨ,ਪਰ ਇਹਨਾਂ ਦੋਵਾਂ ਰਾਵਾਂ ਨੂੰ ਹੋੜਨ ਵਾਲੇ ਲੋਕ ਇਕ ਹੀ ਸਨ।ਬਿਲਕੁਲ ਉਸੇ ਤਰਾਂ ਜਿਵੇਂ ਅੱਜ ਆਰ ਐਸ ਐਸ ਸਿੱਖੀ ਨੂੰ ਹੋੜ ਰਹੀ ਹੈ।

Leave a Reply

Powered By Indic IME