- page 472
ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥
One thought on “ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥” Go To Your Profile
Leave a Reply
You must be logged in to post a comment.
ਭਾਈ ਕਾਹਣ ਸਿੰਘ ਨਾਭਾ ਦੇ ਮੁਤਾਬਿਕ ਇਸਤਰੀ ਦੀ ਮਹਾਵਾਰੀ ਤੋਂ ਬਾਅਦ ਸਿਰ ਨਹਾਉਣ ਦੀ ਰਵਾਇਤ ਤੋਂ ਲਫਜ “ਸਿਰਨਾਵਣੀ” ਹੋਂਦ ਵਿਚ ਆਇਆ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਇਸਤ੍ਰੀ ਦੇ ਮਹਾਵਾਰੀ ਤੋਂ ਬਾਅਦ ਨਹਾਉਣ ਨਾਲ ਇਸਤ੍ਰੀ ਸੁਚੀ ਨਹੀਂ ਹੋ ਜਾਂਦੀ ਕਿਉਂਕਿ ਮਹਾਵਾਰੀ ਆਉਣ ਨਾਲ ਉਹ ਭਿੱਟੀ ਵੀ ਨਹੀਂ ਜਾਂਦੀ।ਪਰ ਜਿਹੜਾ ਮਲ ਇਸਤ੍ਰੀ ਦੇ ਹੇਠੌਂ ਨਿਕਲਦਾ ਹੈ,ਉਹ ਮਲੀਨਤਾ,ਝੂਠੇ ਮਨੁਖ ਦੇ ਮੂੰਹ ਵਿਚ ਵਸਦੀ ਹੈ। ਜੇ ਸਾਨੂੰ ਇਹੋ ਯਾਦ ਰਹਿ ਜਾਏ ਕਿ ਗੁਰੂ ਨਾਨਕ ਸਾਹਿਬ ਝੂਠ ਬੋਲਣ ਨੂੰ ਕਿਹ ਸਮਝਦੇ ਹਨ ਤਾ ਸਾਡੇ ਵਾਸਤੇ ਝੂਠ ਬੋਲਣਾ ਜਰੂਰ ਔਖਾ ਹੋ ਜਾਵੇਗਾ।