- page 295
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥ ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥ ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥ ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥੨॥ ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥ ਸੁਨਤ ਕਮਾਵਤ ਹੋਤ ਉਧਾਰ ॥ ਆਪਿ ਤਰੈ ਲੋਕਹ ਨਿਸਤਾਰ ॥ ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥ ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਨਾਨਕ ਉਧਰੇ ਤਿਨ ਕੈ ਸਾਥੇ ॥੩॥ ਸਰਨਿ ਜੋਗੁ ਸੁਨਿ ਸਰਨੀ ਆਏ ॥ ਕਰਿ ਕਿਰਪਾ ਪ੍ਰਭ ਆਪ ਮਿਲਾਏ ॥ ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥ ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥ ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥ ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥੪॥ ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥ ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥ ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥੫॥ ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥ ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥ ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥ ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥ ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥ ਇਹੁ ਨਿਧਾਨੁ ਜਪੈ ਮਨਿ ਕੋਇ ॥ ਸਭ ਜੁਗ ਮਹਿ ਤਾ ਕੀ ਗਤਿ ਹੋਇ ॥ ਗੁਣ ਗੋਬਿੰਦ ਨਾਮ ਧੁਨਿ ਬਾਣੀ ॥ ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥ ਸਗਲ ਮਤਾਂਤ ਕੇਵਲ ਹਰਿ ਨਾਮ ॥ ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥ ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥ ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥ ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥ ਸਾਧ ਸਰਣਿ ਨਾਨਕ ਤੇ ਆਏ ॥੭॥ ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥ ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥ ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥
One thought on “ਪੂਰੇ ਗੁਰ ਕਾ ਸੁਨਿ ਉਪਦੇਸੁ ॥” Go To Your Profile
Leave a Reply
You must be logged in to post a comment.
ਗਿਆਨੁ ਸ੍ਰੇਸਟ ਊਤਮ ਇਸਨਾਨੁ ॥
ਇਹ ਪੰਕਤੀ ਸੁਖਮਨੀ ਬਾਣੀ ਦੀ ਅਖੀਰਲੀ ਅਸ਼ਟਪਦੀ ਦੀ ਪੰਜਵੇ ਬੰਦ ਦੀ ਹੈ।ਪੂਰਾ ਬੰਦ ਇਸ ਪ੍ਰਕਾਰ ਹੈ।
ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥ ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥ ਚਾਰਿ ਪਦਾਰਥ ਕਮਲ ਪ੍ਰਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥ ਸੁੰਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥ ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
ਗੁਰੁ ਸਾਹਿਬ ਕਹਿ ਰਹੇ ਹਨ ਕਿ ਸਭ ਤੋਂ ਪਹਿਲਾਂ ਮਨ ਦੀ ਸ਼ਾਂਤੀ ਭਾਵ ਮੰਨ ਦੀ ਭਟਕਨਾ ਜਦੋਂ ਦੂਰ ਹੋ ਜਾਏ ਤਾ ਸਮਝ ਲਵੋ ਕਿ ਮੰਨ ਦੀ ਆਰਾਧਨਾ ਸਫਲ ਹੋਈ।ਮੰਨ ਜਦੋਂ ਵਹਿਮਾਂ ਭਰਮਾਂ ਵਿਚੋਂ ਨਿਕਲ ਜਾਏ ਤਾ ਸਮਝ ਲਵੋ ਕਿ ਅਸਲ ਖਜਾਨਾ ਮਿਲ ਗਿਆ।
ਦੂਜੇ ਨੰਬਰ ਤੇ ਕਹਿ ਰਹੇ ਹਨ ਕਿ ਗਿਆਨ ਭਰਪੂਰ ਬੁੱਧੀ ਹੋ ਜਾਏ ਤਾ ਹੀ ਉਦੋਂ ਕੁਝ ਸੁਧਾਇਆ ਜਾ ਸਕਦਾ ਹੈ ਜੋ ਕੁਝ ਵੀ ਸਾਧਣ ਲਈ ਤੁਰੇ ਹੋ।
ਤੀਜਾ ਕਹਿ ਰਹੇ ਹਨ ਕਿ ਵਿਦਿਆ ਬੰਦੇ ਦੀ ਕਾਬਲੀਅਤ ਵਧਾਉਂਦੀ ਹੈ।ਜੋਗੁ ਦੇ ਗੱਗੇ ਨੂੰ ਔਂਕੜ ਹੈ।ਇਸ ਦਾ ਅਰਥ ਕਾਬਲਿਅਤ ਬਣਦਾ ਹੈ ਵੇਖੋ:
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥(੧੪੨੯)
ਚੌਥਾ ਕਹਿੰਦੇ ਹਨ ਕਿ ਸ਼੍ਰੇਸ਼ਟ ਗਿਆਨ ਹੀ ਉੱਤਮ ਇਸਨਾਨ ਹੈ।
ਇਹ ਚਾਰ ਪਦਾਰਥ ਹਨ ਜਿੰ੍ਹਨਾ ਦੇ ਨਾਲ ਮਨ ਦਾ ਕਮਲ ਖਿੜਦਾ ਹੈ।ਸੋਚ ਵੱਡੀ ਹੁੰਦੀ ਜਾਂਦੀ ਹੈ ਅਤੇ ਜਿਉਂ ਜਿਉਂ ਸੋਚ ਵੱਡੀ ਹੁੰਦੀ ਹੈ, ਮਨ ਸਭ ਵਿਚੋਂ ਇਕ ਨੂੰ ਵੇਖਣ ਵਿਚ ਸਫਲ ਹੁੰਦਾ ਹੈ।
ਗੁਰਬਾਣੀ ਵਿਚੋਂ ਕੁਝ ਹੋਰ ਉਦਾਹਰਣਾ ਜ੍ਹਿਨਾਂ ਤੋਂ ਸਹਜੇ ਹੀ ਪਤਾ ਚਲਦਾ ਹੈ ਕਿ ਉਹ ਕਿਹੜਾ ਇਸਨਾਨ ਹੈ ਜਿਹੜਾ ਗੁਰਮਤਿ ਪਰਵਾਨ ਕਰਦੀ ਹੈ
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥(੧੫)
ਚੰਗਿਆਈਆਂ ਦੇ ਪਾਣੀ ਵਿਚ ਨਹਾਉਣਾ ਅਤੇ ਉਚਾ ਸੁੱਚਾ ਆਚਰਣ ਦੇ ਨਾਲ ਹੀ ਮੁਖ ਉਜਲਾ ਹੁੰਦਾ ਹੈ ਭਾਵ ਜਗ ਵਿਚ ਨਾਮ ਹੁੰਦਾ ਹੈ।
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥(੪੭)
ਭਲੇ ਪੁਰਸ਼ਾਂ ਦੀ ਸੰਗਤ ਹੀ ਅਠਾਹਠ ਤੀਰਥਾਂ ਦਾ ਇਸਨਾਨ ਹੈ।ਇਹ ਇਸਨਾਨ ਕੀਤਿਆਂ ਮੰਨ ਤਨ ਹਰਾ ਹੁੰਦਾ ਹੈ।
ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥(੫੩੯)
ਅਂਦਰੋਂ ਹਉਮੇ ਦੀ ਮੈਲ ਉਤਰ ਜਾਣਾ ਹੀ ਹਰੀ ਦੇ ਸਰੋਵਰ ਵਿਚ ਇਸਨਾਨ ਕਰਨਾ ਹੈ।
ਗੁਰਮੁਖਿ ਮਜਨੁ ਚਜੁ ਅਚਾਰੁ ॥(੯੩੨)
ਸੁਚੱਜਾ ਢੰਗ ਅਤੇ ਚੰਗਾ ਆਚਰਣ ਹੀ ਗੁਰਮੁਖਾਂ ਦਾ ਤੀਰਥ ਇਸਨਾਨ ਹੁੰਦਾ ਹੈ।
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥(੧੩੨੮)
ਗਿਆਨ ਦੇ ਅੰਮ੍ਰਿਤ ਜਲ ਵਿਚ ਮਨ ਨੂੰ ਨਹਾਉਣਾ ਭਾਵ ਮਨ ਨੂੰ ਗਿਆਨ ਅਧੀਨ ਕਰਨਾ ਹੀ ਅਠਾਹਠ ਤੀਰਥਾਂ ਦਾ ਇਸਨਾਨ ਹੈ।
ਹੁਣ ਵੇਖਦੇ ਹਾਂ ਕਿ ਗੁਰਮਤਿ ਵਿਚ ਤੀਰਥ ਕਿਸ ਨੂੰ ਕਿਹਾ ਗਿਆ ਹੈ।
ਅੰਤਰਗਤਿ ਤੀਰਥਿ ਮਲਿ ਨਾਉ ॥ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥(੪)
ਇਕ ਖਿੜੇ ਹੋਏ ਮਨ ਤੋਂ ਵੱਡੀ ਕੋਈ ਦੌਲਤ ਨਹੀਂ ਹੈ।ਇਸ ਤੋਂ ਵੱਡਾ ਕੋਈ ਤੀਰਥ ਨਹੀਂ ਹੈ।
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥(੪੬੮)
ਸੱਚ ਜਾਣਨ ਲਈ ਆਪਣੇ ਅਂਦਰਲੇ ਤੀਰਥ ਤੇ ਹੀ ਲੱਭਣਾ ਪਵੇਗਾ।
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥ ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥ (੯੦੯)
ਮਨ ਦੇ ਇਸਨਾਨ ਲਈ ਕਿਸੇ ਬਾਹਰਲੇ ਸਰੋਵਰ ਦੀ ਭਾਲ ਵਿਅਰਥ ਹੈ।
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥(੧੨੪੫)
ਸੱਚ ਦਾ ਵਰਤ,ਸੰਤੋਖ ਤੀਰਥ,ਗਿਆਨ ਅਤੇ ਧਿਆਨ(concentrate) ਵਿਚ ਇਸਨਾਨ ਕਰੋ।